١يَا أَيُّهَا النَّبِيُّ إِذَا طَلَّقْتُمُ النِّسَاءَ فَطَلِّقُوهُنَّ لِعِدَّتِهِنَّ وَأَحْصُوا الْعِدَّةَ ۖ وَاتَّقُوا اللَّهَ رَبَّكُمْ ۖ لَا تُخْرِجُوهُنَّ مِنْ بُيُوتِهِنَّ وَلَا يَخْرُجْنَ إِلَّا أَنْ يَأْتِينَ بِفَاحِشَةٍ مُبَيِّنَةٍ ۚ وَتِلْكَ حُدُودُ اللَّهِ ۚ وَمَنْ يَتَعَدَّ حُدُودَ اللَّهِ فَقَدْ ظَلَمَ نَفْسَهُ ۚ لَا تَدْرِي لَعَلَّ اللَّهَ يُحْدِثُ بَعْدَ ذَٰلِكَ أَمْرًا
1ਹੇ ਨਬੀ! ਜਦੋਂ ਵੀ ਤੁਸੀਂ ਇਸਤਰੀਆਂ (ਪਤਨੀਆਂ) ਨੂੰ ਤਲਾਕ ਦਿਓ ਤਾਂ ਉਹਨਾਂ ਨੂੰ ਉਹਨਾਂ ਦੀ ਇੱਦਤ (ਦੇ ਆਰੰਭਿਕ ਦਿਨਾਂ) ਵਿਚ ਹੀ ਤਲਾਕ ਦਿਓ ਅਤੇ ਇੱਦਤ (ਦੇ ਦਿਨਾਂ) ਦੀ ਗਿਣਤੀ ਰੱਖੋ। ਅੱਲਾਹ ਤੋਂ ਡਰੋ ਜੋ ਤੁਹਾਡਾ ਪਾਲਣਹਾਰ ਹੈ। ਇੱਦਤ ਦੇ ਦਿਨਾਂ ਵਿਚ ਨਾ ਤੁਸੀਂ ਉਹਨਾਂ ਨੂੰ ਉਹਨਾਂ ਦੇ ਘਰੋਂ ਕੱਢੋ ਅਤੇ ਨਾ ਹੀ ਉਹ ਆਪ ਨਿਕਲਣ, ਪਰ ਜੇ ਉਹ ਕੋਈ ਪ੍ਰਤੱਖ ਬੁਰਾਈ ਕਰ ਬੈਠਣ (ਤਾਂ ਕੱਢ ਸਕਦੇ ਹੋ) ਇਹ ਹੱਦਾਂ ਅੱਲਾਹ ਦੀਆਂ ਨਿਯਤ ਕੀਤੀਆਂ ਹੋਈਆਂ ਹਨ। ਜਿਹੜਾ ਕੋਈ ਅੱਲਾਹ ਦੀਆਂ ਹੱਦਾਂ ਦੀ ਉਲੰਘਣਾ ਕਰੇਗਾ ਉਹ ਆਪਣੇ ’ਤੇ ਆਪ ਜ਼ੁਲਮ ਕਰੇਗਾ। (ਹੇ ਲੋਕੋ!) ਤੁਸੀਂ ਨਹੀਂ ਜਾਣਦੇ ਕਿ ਇਸ (ਤਲਾਕ) ਤੋਂ ਮਗਰੋਂ ਅੱਲਾਹ (ਮੇਲ ਮਿਲਾਪ ਦੀ) ਕੋਈ ਨਵੀਂ ਰਾਹ ਕੱਢ ਦੇਵੇ॥
٢فَإِذَا بَلَغْنَ أَجَلَهُنَّ فَأَمْسِكُوهُنَّ بِمَعْرُوفٍ أَوْ فَارِقُوهُنَّ بِمَعْرُوفٍ وَأَشْهِدُوا ذَوَيْ عَدْلٍ مِنْكُمْ وَأَقِيمُوا الشَّهَادَةَ لِلَّهِ ۚ ذَٰلِكُمْ يُوعَظُ بِهِ مَنْ كَانَ يُؤْمِنُ بِاللَّهِ وَالْيَوْمِ الْآخِرِ ۚ وَمَنْ يَتَّقِ اللَّهَ يَجْعَلْ لَهُ مَخْرَجًا
2ਫੇਰ ਜਦੋਂ ਉਹ ਆਪਣੀ ਇੱਦਤ (ਦੀ ਸਮਾਪਤੀ) ਨੂੰ ਪੁੱਜ ਜਾਣ ਤਾਂ ਉਹਨਾਂ ਨੂੰ ਜਾਂ ਤਾਂ ਭਲੇ ਤਰੀਕੇ ਨਾਲ (ਆਪਣੇ ਨਿਕਾਹ ਵਿਚ) ਰੋਕ ਲਵੋ ਜਾਂ ਉਹਨਾਂ ਨੂੰ ਭਲੇ ਤਰੀਕੇ ਨਾਲ ਛੱਡ ਦਿਓ। ਜਦੋਂ ਤਲਾਕ ਦਿਓ ਤਾਂ ਤੁਸੀਂ ਆਪਣੇ ਵਿੱਚੋਂ ਦੋ ਵਿਅਕਤੀਆਂ ਨੂੰ ਗਵਾਹ ਬਣਾ ਲਓ, ਜਿਹੜੇ ਨਿਆਕਾਰ ਹੋਣ ਅਤੇ ਗਵਾਹੀ ਨੂੰ ਅੱਲਾਹ ਵਾਸਤੇ ਕਾਇਮ ਰੱਖਣ। ਇਹਨਾਂ ਹੁਕਮਾਂ ਦੀ ਨਸੀਹਤ ਉਸ ਨੂੰ ਕੀਤੀ ਜਾਂਦੀ ਹੈ ਜਿਹੜਾ ਕੋਈ ਅੱਲਾਹ ਤੇ ਅੰਤਿਮ ਦਿਹਾੜੇ (ਕਿਆਮਤ) ਉੱਤੇ ਈਮਾਨ ਰੱਖਦਾ ਹੈ ਅਤੇ ਜਿਹੜਾ ਵਿਅਕਤੀ ਅੱਲਾਹ ਤੋਂ ਡਰਦਾ ਹੋਵੇ ਤਾਂ ਉਹ (ਅੱਲਾਹ) ਉਸ ਲਈ ਔਕੜਾਂ ਵਿੱਚੋਂ ਨਿਕਲਣ ਦੀ ਰਾਹ ਕੱਢ ਦਿੰਦਾ ਹੈ।
٣وَيَرْزُقْهُ مِنْ حَيْثُ لَا يَحْتَسِبُ ۚ وَمَنْ يَتَوَكَّلْ عَلَى اللَّهِ فَهُوَ حَسْبُهُ ۚ إِنَّ اللَّهَ بَالِغُ أَمْرِهِ ۚ قَدْ جَعَلَ اللَّهُ لِكُلِّ شَيْءٍ قَدْرًا
3ਉਹ ਉਸ ਨੂੰ ਉੱਥਿਓਂ ਰਿਜ਼ਕ ਦਿੰਦਾ ਹੈ ਜਿੱਥਿਓ ਉਸ ਦਾ ਚਿੱਤ ਚੇਤਾ ਵੀ ਨਹੀਂ ਹੁੰਦਾ। ਜਿਹੜਾ ਵਿਅਕਤੀ ਅੱਲਾਹ ’ਤੇ ਭਰੋਸਾ ਕਰੇ ਤਾਂ ਉਸ ਲਈ ਉਹੀਓ ਕਾਫ਼ੀ ਹੈ। ਬੇਸ਼ੱਕ ਅੱਲਾਹ ਆਪਣਾ ਕੰਮ ਪੂਰਾ ਕਰਕੇ ਰਹਿੰਦਾ ਹੈ। ਅੱਲਾਹ ਨੇ ਹਰੇਕ ਚੀਜ਼ ਲਈ ਇਕ ਤਕਦੀਰ ਨਿਯਤ ਕਰ ਛੱਡੀ ਹੈ।
٤وَاللَّائِي يَئِسْنَ مِنَ الْمَحِيضِ مِنْ نِسَائِكُمْ إِنِ ارْتَبْتُمْ فَعِدَّتُهُنَّ ثَلَاثَةُ أَشْهُرٍ وَاللَّائِي لَمْ يَحِضْنَ ۚ وَأُولَاتُ الْأَحْمَالِ أَجَلُهُنَّ أَنْ يَضَعْنَ حَمْلَهُنَّ ۚ وَمَنْ يَتَّقِ اللَّهَ يَجْعَلْ لَهُ مِنْ أَمْرِهِ يُسْرًا
4ਤੁਹਾਡੀਆਂ (ਤਲਾਕ ਸ਼ੁਦਾ) ਇਸਤਰੀਆਂ ਵਿੱਚੋਂ ਜਿਹੜੀਆਂ ਮਾਸਕ ਧਰਮ ਤੋਂ ਬੇਆਸ ਹੋ ਜਾਣ ਜੇ ਤੁਹਾਨੂੰ ਉਹਨਾਂ ਬਾਰੇ ਕੋਈ ਸ਼ੱਕ ਹੋ ਰਿਹਾ ਹੋਵੇ ਤਾਂ ਉਹਨਾਂ ਦੀ ਇੱਦਤ ਤਿੰਨ ਮਹੀਨੇ ਹੈ ਅਤੇ ਇਹੋ ਹੁਕਮ ਉਹਨਾਂ ਲਈ ਹੈ ਵੀ ਜਿਨ੍ਹਾਂ ਨੂੰ ਅਜਿਹੇ ਰੁਜ਼ (ਮਾਸਕ ਧਰਮ) ਨਹੀਂ ਆਇਆ। ਗਰਭਵਤੀ ਇਸਤਰੀਆਂ ਦੀ ਇੱਦਤ ਦੀ ਹੱਦ ਬੱਚਾ ਜਣਨ ਤਕ ਹੈ। ਜਿਹੜਾ ਵਿਅਕਤੀ ਅੱਲਾਹ ਤੋਂ ਡਰਦਾ ਹੈ ਤਾਂ ਉਹ ਉਸ ਦੇ ਕੰਮਾਂ ਵਿਚ ਆਸਾਨੀਆਂ ਪੈਦਾ ਕਰ ਦਿੰਦਾ ਹੈ।
٥ذَٰلِكَ أَمْرُ اللَّهِ أَنْزَلَهُ إِلَيْكُمْ ۚ وَمَنْ يَتَّقِ اللَّهَ يُكَفِّرْ عَنْهُ سَيِّئَاتِهِ وَيُعْظِمْ لَهُ أَجْرًا
5ਇਹ ਅੱਲਾਹ ਦਾ ਹੁਕਮ ਹੈ ਜਿਹੜਾ ਉਸ ਨੇ ਤੁਹਾਡੇ ਵੱਲ ਉਤਾਰਿਆ ਹੈ, ਜਿਹੜਾ ਵਿਅਕਤੀ ਅੱਲਾਹ ਤੋਂ ਡਰਦਾ ਹੈ ਤਾਂ ਅੱਲਾਹ ਉਸ ਦੀਆਂ ਬੁਰਾਈਆਂ ਨੂੰ ਉਸ ਤੋਂ ਦੂਰ ਕਰ ਦਿੰਦਾ ਹੈ ਤੇ ਉਸ ਦੇ ਬਦਲੇ ਵਿਚ ਹੋਰ ਵਾਧਾ ਕਰ ਦਿੰਦਾ ਹੈ।
٦أَسْكِنُوهُنَّ مِنْ حَيْثُ سَكَنْتُمْ مِنْ وُجْدِكُمْ وَلَا تُضَارُّوهُنَّ لِتُضَيِّقُوا عَلَيْهِنَّ ۚ وَإِنْ كُنَّ أُولَاتِ حَمْلٍ فَأَنْفِقُوا عَلَيْهِنَّ حَتَّىٰ يَضَعْنَ حَمْلَهُنَّ ۚ فَإِنْ أَرْضَعْنَ لَكُمْ فَآتُوهُنَّ أُجُورَهُنَّ ۖ وَأْتَمِرُوا بَيْنَكُمْ بِمَعْرُوفٍ ۖ وَإِنْ تَعَاسَرْتُمْ فَسَتُرْضِعُ لَهُ أُخْرَىٰ
6ਤੁਸੀਂ (ਇੱਦਤ ਦੇ ਸਮੇਂ ਵਿਚ) ਉਹਨਾਂ ਨੂੰ ਉਸ ਥਾਂ ਰੱਖੋ ਜਿੱਥੇ ਤੁਸੀਂ ਆਪ ਰਹਿੰਦੇ ਹੋ ਜਿਹੋ ਜਿਹੀ ਥਾਂ ਤੁਹਾਨੂੰ ਜੁੜਦੀ ਹੋਵੇ। ਉਹਨਾਂ ਨੂੰ ਤੰਗ ਕਰਨ ਲਈ ਉਹਨਾਂ ਨੂੰ ਕੋਈ ਕਸ਼ਟ ਨਾ ਦਿਓ। ਜੇ ਉਹ ਗਰਭਵਤੀਆਂ ਹੋਣ ਤਾਂ ਬੱਚਾ ਜਣਨ ਤਕ ਉਹਨਾਂ ’ਤੇ ਖ਼ਰਚ ਕਰੋ, ਫੇਰ ਜੇ ਉਹ ਤੁਹਾਡੇ ਬੱਚੇ ਨੂੰ ਆਪਣਾ ਦੁੱਧ ਪਿਆਉਣ ਤਾਂ ਤੁਸੀਂ ਉਹਨਾਂ ਨੂੰ ਉਸ ਦੀ ਉਜਰਤ ਦਿਓ ਅਤੇ ਇਹ ਉਜਰਤ ਭਲੇ ਤਰੀਕੇ ਨਾਲ ਆਪਸੀ ਸਲਾਹ ਮਸ਼ਵਰੇ ਰਾਹੀਂ ਤੈਅ ਕਰੋ। ਜੇ ਤੁਸੀਂ ਆਪਸੀ ਜ਼ਿਦ ਬਾਜ਼ੀ ਕਰੋ ਤਾਂ ਉਸ ਨੂੰ ਕੋਈ ਦੂਜੀ ਇਸਤਰੀ ਆਪਣਾ ਦੁੱਧ ਪਿਲਾਏਗੀ।
٧لِيُنْفِقْ ذُو سَعَةٍ مِنْ سَعَتِهِ ۖ وَمَنْ قُدِرَ عَلَيْهِ رِزْقُهُ فَلْيُنْفِقْ مِمَّا آتَاهُ اللَّهُ ۚ لَا يُكَلِّفُ اللَّهُ نَفْسًا إِلَّا مَا آتَاهَا ۚ سَيَجْعَلُ اللَّهُ بَعْدَ عُسْرٍ يُسْرًا
7ਖ਼ੁਸ਼ਹਾਲ ਵਿਅਕਤੀ ਨੂੰ ਚਾਹੀਦਾ ਹੈ ਕਿ ਆਪਣੀ ਰੁਸੀਅਤ ਅਨੁਸਾਰ ਖ਼ਰਚਾ ਕਰੇ ਅਤੇ ਜਿਸ ਦੀ ਰੋਜ਼ੀ ਵਿਚ ਤੰਗੀ ਹੋਵੇ ਤਾਂ ਉਹ ਉਸੇ ਵਿੱਚੋਂ ਖ਼ਰਚ ਕਰੇ ਜਿਹੜਾ ਅੱਲਾਹ ਨੇ ਉਸ ਨੂੰ ਦਿੱਤਾ ਹੈ। ਅੱਲਾਹ ਕਿਸੇ ਵੀ ਵਿਅਕਤੀ ਉੱਤੇ ਉੱਨੀ ਹੀ ਜ਼ਿੰਮੇਵਾਰੀ ਪਾਉਂਦਾ ਹੈ ਜਿੱਨਾ ਕੁੱਝ ਉਸ ਨੂੰ ਦਿੱਤਾ ਹੈ। ਅੱਲਾਹ ਤੰਗੀ ਤੋਂ ਬਾਅਦ ਛੇਤੀ ਹੀ ਖੁੱਲ੍ਹ ਦੇਵੇਗਾ।
٨وَكَأَيِّنْ مِنْ قَرْيَةٍ عَتَتْ عَنْ أَمْرِ رَبِّهَا وَرُسُلِهِ فَحَاسَبْنَاهَا حِسَابًا شَدِيدًا وَعَذَّبْنَاهَا عَذَابًا نُكْرًا
8ਕਿੰਨੀਆਂ ਹੀ ਬਸਤੀਆਂ ਹਨ ਜਿਨ੍ਹਾਂ ਨੇ ਆਪਣੇ ਰੱਬ ਤੇ ਉਸ ਦੇ ਰਸੂਲਾਂ ਦੇ ਹੁਕਮਾਂ ਤੋਂ ਸਰਕਸ਼ੀ ਕੀਤੀ ਤਾਂ ਅਸੀਂ ਉਹਨਾਂ ਦਾ ਲੇਖਾ-ਜੋਖਾ ਲਿਆ ਅਤੇ ਉਹਨਾਂ ਨੂੰ ਕਰੜੀ ਸਜ਼ਾ ਦਿੱਤੀ।
٩فَذَاقَتْ وَبَالَ أَمْرِهَا وَكَانَ عَاقِبَةُ أَمْرِهَا خُسْرًا
9ਅੰਤ ਉਹਨਾਂ ਬਸਤੀਆਂ ਵਾਲਿਆਂ ਨੇ ਆਪਣੀਆਂ ਕਰਤੂਤਾਂ ਦਾ ਸੁਆਦ ਵੇਖ ਲਿਆ ਅਤੇ ਉਹਨਾਂ ਦੀਆਂ ਕਰਤੂਤਾਂ ਦਾ ਅੰਤ ਘਾਟਾ ਹੀ ਘਾਟਾ ਹੈ।
١٠أَعَدَّ اللَّهُ لَهُمْ عَذَابًا شَدِيدًا ۖ فَاتَّقُوا اللَّهَ يَا أُولِي الْأَلْبَابِ الَّذِينَ آمَنُوا ۚ قَدْ أَنْزَلَ اللَّهُ إِلَيْكُمْ ذِكْرًا
10ਅੱਲਾਹ ਨੇ (ਪਰਲੋਕ ਵਿਚ) ਉਹਨਾਂ ਲਈ ਕਰੜਾ ਅਜ਼ਾਬ ਤਿਆਰ ਕਰ ਛੱਡਿਆ ਹੈ। ਹੇ ਅਕਲ ਵਾਲਿਓ! ਜੇ ਤੁਸੀਂ ਈਮਾਨ ਲਿਆਏ ਹੋ ਤਾਂ ਅੱਲਾਹ ਤੋਂ ਡਰੋ। ਅੱਲਾਹ ਨੇ ਤੁਹਾਡੇ ਵੱਲ ਜ਼ਿਕਰ (.ਕੁਰਆਨ) ਉਤਾਰਿਆ ਹੈ।
١١رَسُولًا يَتْلُو عَلَيْكُمْ آيَاتِ اللَّهِ مُبَيِّنَاتٍ لِيُخْرِجَ الَّذِينَ آمَنُوا وَعَمِلُوا الصَّالِحَاتِ مِنَ الظُّلُمَاتِ إِلَى النُّورِ ۚ وَمَنْ يُؤْمِنْ بِاللَّهِ وَيَعْمَلْ صَالِحًا يُدْخِلْهُ جَنَّاتٍ تَجْرِي مِنْ تَحْتِهَا الْأَنْهَارُ خَالِدِينَ فِيهَا أَبَدًا ۖ قَدْ أَحْسَنَ اللَّهُ لَهُ رِزْقًا
11ਅਤੇ ਇਕ ਅਜਿਹਾ ਰਸੂਲ ਭੇਜਿਆ ਹੈ ਜਿਹੜਾ ਤੁਹਾਨੂੰ ਅੱਲਾਹ ਦੀਆਂ ਸਪਸ਼ਟ ਆਇਤਾਂ (ਆਦੇਸ਼) ਸੁਣਾਉਂਦਾ ਹੈ ਤਾਂ ਜੋ ਉਹਨਾਂ ਲੋਕਾਂ ਨੂੰ, ਜਿਹੜੇ ਈਮਾਨ ਲਿਆਉਣ ਤੇ ਚੰਗੇ ਕੰਮ ਕਰਨ, ਹਨੇਰਿਆਂ ਵਿੱਚੋਂ ਰੌਸ਼ਨੀ ਵੱਲ ਕੱਢ ਲਿਆਵੇ। ਜਿਹੜਾ ਵਿਅਕਤੀ ਅੱਲਾਹ ਉੱਤੇ ਈਮਾਨ ਲਿਆਵੇ ਅਤੇ ਨੇਕ ਕੰਮ ਕਰੇ ਉਹ (ਅੱਲਾਹ) ਉਸ ਵਿਅਕਤੀ ਨੂੰ ਉਹਨਾਂ ਜੰਨਤਾਂ ਵਿਚ ਦਾਖ਼ਲ ਕਰੇਗਾ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹੋਣਗੀਆਂ ਉਹ ਉਸ ਵਿਚ ਸਦਾ ਲਈ ਰਹਿਣਗੇ। ਅੱਲਾਹ ਨੇ ਅਜਿਹੇ ਵਿਅਕਤੀਆਂ ਲਈ ਸੋਹਣਾ ਰਿਜ਼ਕ ਰੱਖਿਆ ਹੋਇਆ ਹੈ।
١٢اللَّهُ الَّذِي خَلَقَ سَبْعَ سَمَاوَاتٍ وَمِنَ الْأَرْضِ مِثْلَهُنَّ يَتَنَزَّلُ الْأَمْرُ بَيْنَهُنَّ لِتَعْلَمُوا أَنَّ اللَّهَ عَلَىٰ كُلِّ شَيْءٍ قَدِيرٌ وَأَنَّ اللَّهَ قَدْ أَحَاطَ بِكُلِّ شَيْءٍ عِلْمًا
12ਅੱਲਾਹ ਉਹ ਜ਼ਾਤ ਹੈ ਜਿਸ ਨੇ ਸੱਤ ਅਕਾਸ਼ ਸਾਜੇ ਤੇ ਧਰਤੀਆਂ ਵੀ ਓਂਨੀਆਂ ਹੀ (ਭਾਵ ਸੱਤ) ਸਾਜੀਆਂ। ਇਹਨਾਂ ਦੋਵਾਂ ਵਿਚਾਲੇ ਹੀ ਉਸ ਦਾ ਹੁਕਮ ਉੱਤਰਦਾ ਹੈ ਇਹ ਗੱਲ ਤਾਂ ਤੁਹਾਨੂੰ ਇਸ ਲਈ ਦੱਸੀ ਗਈ ਹੈ ਤਾਂ ਜੋ ਤੁਸੀਂ ਜਾਣ ਲਵੋ ਕਿ ਨਿਰਸੰਦੇਹ, ਅੱਲਾਹ ਹਰ ਚੀਜ਼ ਦੀ ਸਮਰਥਾ ਰੱਖਦਾ ਹੈ। ਅੱਲਾਹ ਨੇ ਹਰੇਕ ਚੀਜ਼ ਨੂੰ ਆਪਣੇ ਗਿਆਨ ਦੇ ਘੇਰੇ ਵਿਚ ਲੈ ਛੱਡਿਆ ਹੈ।